ਦਰਸ਼ਨ ਸਿੰਘ ਨੱਤ


ਦਰਸ਼ਨ ਨੱਤ 1 ਸਤੰਬਰ 1943 ਨੂੰ ਸਰਦਾਰ ਦਲੀਪ ਸਿੰਘ ਤੇ ਸਰਦਾਰਨੀ ਮਹਿੰਦਰ ਕੌਰ ਦੇ ਘਰ ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਪਿੰਡ ਰਾਜੋਆਣਾ ਕਲਾਂ ਵਿੱਚ ਪੈਦਾ ਹੋਇਆ. ਅੱਜਕਲ੍ਹ ਹਰਿਆਣਾ ਦੇ ਅੰਬਾਲਾ ਵਿੱਚ ਰਹਿੰਦਾ ਹੈ. ਪਿੰਡ ਦੇ ਸਕੂਲ ਤੋਂ ਪੰਜਵੀਂ ਜਮਾਤ ਪਾਸ ਕਰਕੇ ਖਾਲਸਾ ਸਕੂਲ ਹੇਰਾਂ ਤੋਂ ਵਜ਼ੀਫਾ ਲੈ ਕੇ ਲੁਧਿਆਣਾ ਜ਼ਿਲੇ ਚੋਂ ਫਸਟ ਰਹਿ ਕੇ ਦਸਵੀਂ ਪਾਸ ਕੀਤੀ. ਖਾਲਸਾ ਕਾਲਜ ਗੁਰੂਸਰ ਸਧਾਰ ਤੋਂ F.Sc. ਕਰਕੇ ਗੁਰੂ ਨਾਨਕ ਇੰਜਨੀਰਿੰਗ ਕਾਲਜ ਲੁਧਿਆਣਾ ਤੋਂ B.Sc. Engg. (Mech.)1965 ਵਿੱਚ ਕੀਤੀ ਤੇ ਹਰਿਆਣਾ ਦੇ Government Polytechnic Nilokheri (Karnal) ਵਿੱਚ ਲੈਕਚਰਰ ਲੱਗ ਗਏ. ਬਾਅਦ ਚ ਤਰੱਕੀ ਕਰਦੇ ਹੋਏ Senior Lecturer,Head of Deptt., Principal ਤੋਂ ਹੁੰਦੇ ਹੋਏ Additional Director,Technical Education, Haryana Chandigarh ਦੇ ਪਦ ਤੋਂ 2001 ਵਿੱਚ ਸੇਵਾ ਮੁਕਤ ਹੋਏ.
ਸਾਹਿਤ ਵੱਲ ਰੁਝਾਨ ਸਾਹਿਤਕ ਗੁਰੂ ਅਵਤਾਰ ਟੱਲੇਵਾਲੀਆ ਦੀ ਪ੍ਰੇਰਨਾ ਨਾਲ਼ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਮੈਂਬਰ ਬਣਨ ਨਾਲ਼ ਹੋਇਆ.
ਕਿਰਤਾਂ :
ਪੁਸਤਕਾਂ –
ਕਾਵਿ ਸੰਗ੍ਰਹਿ ਨੁਹਾਰ (ਹਰਿਆਣਾ ਸਾਹਿਤ ਅਕਾਦਮੀ ਪੁਰਸਕਾਰ 1984)
ਕਾਵਿ ਸੰਗ੍ਰਹਿ ਅਕਸ
ਕਾਵਿ ਸੰਗ੍ਰਹਿ ਸਤਿਆ ਹੰਭੇ ਪਰਾਂ ਦੀ
ਬਾਲ ਗਿਆਨ ਪੁਸਤਕ ਮਸ਼ੀਨਾਂ (ਭਾਸ਼ਾ ਵਿਭਾਗ ਪੰਜਾਬ )
ਸੰਪਾਦਿਤ ਕਹਾਣੀ ਸੰਗ੍ਰਹਿ ਏਨੀ ਮੇਰੀ ਬਾਤ (ਹਰਿਆਣਾ ਪੰਜਾਬੀ ਸਾਹਿਤ ਅਕਾਦਮੀ )
ਅਨੁਵਾਦ :
ਨਾਂ ਛੂਹੀਂ ਪਰਛਾਂਵੇ
ਸੁਤੰਤਰਤਾ ਦੇ ਸਿਧਾਂਤ (ਟੇਰੈਂਸ ਮੈਕ ਸਵਿਨੇ )
ਇੰਜਨੀਅਰੀ :
ਇੰਜ. ਜਿਆਲੋਜੀ (ਪ੍ਰੋ. ਪ੍ਰਬੀਨ ਸਿੰਘ )ਦਾ ਪੰਜਾਬੀ ਅਨੁਵਾਦ -ਪੰਜਾਬੀ ਯੂਨੀਵਰਸਿਟੀ, ਪਟਿਆਲਾ.
ਇਸੇ ਯੂਨੀਵਰਸਿਟੀ ਦੀ ਇੰਜਨੀਅਰੀ ਪਤ੍ਰਿਕਾ ਵਿੱਚ ਇੰਜ. ਵਿਸ਼ਿਆਂ ਤੇ ਅਨੇਕ ਲੇਖ
Engg. Text Books :
Materials and Metallurgy
Professional Studies
Engg. Mechanics
Mechanical Engg.
ਸੰਪਾਦਿਤ ਮੈਗਜ਼ੀਨ :
ਬਸੰਤ ਮਾਸਿਕ ਲੁਧਿਆਣਾ
ਪ੍ਰਤੀਕ ਤਰੈ ਮਾਸਿਕ ਕਰਨਾਲ
ਇੰਡੋ ਅਮੇਰਿਕਨ ਮੰਚ, ਕੈਲੇਫੋਰਨੀਆ
ਸਾਹਿਤਕ ਪੱਤਰਾਂ ਤੇ ਅਖਬਾਰਾਂ ਪ੍ਰੀਤ ਲੜੀ, ਆਰਸੀ, ਚੇਤਨਾ, ਕਵਿਤਾ, ਪ੍ਰੀਤਮ, ਪੰਜਾਬੀ ਟ੍ਰਿਬਿਊਨ, ਨਵਾਂ ਜ਼ਮਾਨਾ, ਅਜੀਤ ਆਦਿ ਵਿੱਚ ਕਵਿਤਾਵਾਂ, ਕਹਾਣੀਆਂ,ਸ਼ਬਦ ਚਿਤਰ ਆਦਿ ਪ੍ਰਕਾਸ਼ਿਤ।