ਸਾਡੀ ਕਾਰਜਕਾਰਨੀ ਕਮੇਟੀ

ਵਿਪਸਾਅ ਕੈਲੀਫ਼ੋਰਨੀਆ ਅਕਾਦਮੀ ਵਿਖੇ, ਸਾਨੂੰ ਜੋਸ਼ੀਲੀਆਂ ਸ਼ਖ਼ਸੀਅਤਾਂ ਦੀ ਇੱਕ ਕਾਰਜਕਾਰਨੀ ਕਮੇਟੀ ਹੋਣ ‘ਤੇ ਮਾਣ ਹੈ ਜੋ ਇੱਕ ਜੀਵੰਤ ਅਤੇ ਸਹਾਇਕ ਲਿਖਤੀ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹਨ। ਸਾਡੀ ਟੀਮ ਦਾ ਹਰੇਕ ਮੈਂਬਰ ਵਿਲੱਖਣ ਹੁਨਰ, ਅਨੁਭਵ, ਅਤੇ ਦ੍ਰਿਸ਼ਟੀਕੋਣ ਲਿਆਉਂਦਾ ਹੈ ਜੋ ਇੱਕ ਅਜਿਹੀ ਜਗ੍ਹਾ ਬਣਾਉਣ ਵਿੱਚ ਸਾਡੀ ਮਦਦ ਕਰਦੇ ਹਨ ਜਿੱਥੇ ਰਚਨਾਤਮਕਤਾ ਵਧ ਸਕਦੀ ਹੈ। ਇਨ੍ਹਾਂ ਸ਼ਖ਼ਸੀਅਤਾਂ ਨੂੰ ਮਿਲੋ ਜੋ ਸਾਰੇ ਪੱਧਰਾਂ ਅਤੇ ਵਿਧਾਵਾਂ ਦੇ ਲੇਖਕਾਂ ਦਾ ਸਮਰਥਨ ਕਰਨ ਲਈ ਅਣਥੱਕ ਕੰਮ ਕਰਦੇ ਹਨ।

ਕੁਲਵਿੰਦਰ

ਪ੍ਰਧਾਨ, ਵਿਪਸਾਅ

ਪ੍ਰਿੰਸੀਪਲ ਤਖ਼ਤ ਸਿੰਘ ਤੇ ਡਾ. ਜਗਤਾਰ ਤੋਂ ਗਜ਼ਲ ਦੀਆਂ ਬਾਰੀਕੀਆਂ ਸਮਝ ਕੇ ਸਿਰਜਣਾ ਦੇ ਖੇਤਰ ਵਿੱਚ ਸਰਗਰਮ ਕੁਲਵਿੰਦਰ ਕਿੱਤੇ ਵੱਲੋਂ ਇੰਜਨੀਅਰ ਹੈ। ਮੈਡੀਕਲ ਇੰਜਨੀਰਿੰਗ ਦੇ ਖੇਤਰ ਵਿੱਚ ਉਸ ਦੀਂ ਵਿਕਸਤ ਮਸ਼ੀਨਾਂ ਨੂੰ ਦਰਜਨਾਂ ਪੇਟੈਂਟ ਹਾਸਲ ਹਨ। 
ਕੈਲੀਫ਼ੋਰਨੀਆ (ਅਮਰੀਕਾ) ਦੇ ਸ਼ਹਿਰ ਸਾਨਫਰਾਂਸਿਸਕੋ ਨੇੜਲੀ ਪਹਾੜੀ ਤੇ ਵੱਸਦਾ ਕੁਲਵਿੰਦਰ ਪੰਜਾਬੀ ਗ਼ਜ਼ਲਕਾਰੀ ਵਿਚ ਆਪਣੀ ਵਿਸ਼ੇਸ਼ ਪਛਾਣ ਰੱਖਦਾ ਹੈ। 
ਕੁਲਵਿੰਦਰ ਦਾ ਜਨਮ ਗੁਰਾਇਆ ਨੇੜਲੇ ਪਿੰਡ ਬੰਡਾਲਾ (ਜਲੰਧਰ) ਵਿੱਚ 11 ਦਸੰਬਰ 1961 ਨੂੰ ਸ. ਗੁਰਦੇਵ ਸਿੰਘ ਦੇ ਘਰ ਮਾਤਾ ਪ੍ਰੀਤਮ ਕੌਰ ਜੀ ਦੀ ਕੁੱਖੋਂ ਹੋਇਆ। 
ਪਿਤਾ ਜੀ ਰੁਜ਼ਗਾਰ ਕਾਰਨ ਆਗਰਾ(ਯੂ ਪੀ) ਰਹਿੰਦੇ ਸਨ। ਕੁਲਵਿੰਦਰ ਨੇ ਬਚਪਨ ਦੇ ਕੁਝ ਸਾਲ ਆਗਰੇ ਵਿਚ ਗੁਜ਼ਾਰੇ। ਪਰਿਵਾਰ ਜਦ ਪੰਜਾਬ ਪਰਤਿਆ ਤਾਂ ਉਹ ਪਿੰਡ ਦੇ ਸਕੂਲ ਵਿੱਚ ਪੜ੍ਹਨ ਲੱਗਿਆ। 
ਕੁਲਵਿੰਦਰ ਦੇ ਪਿੰਡ ਬੰਡਾਲਾ ਦੇ ਲੋਕ ਕਵੀ ਗੁਰਦਾਸ ਰਾਮ ਆਲਮ ਉਸ ਦੇ ਰੋਲ ਮਾਡਲ ਬਣ ਗਏ। 
ਪਿੰਡ ਦੇ ਹਾਈ ਸਕੂਲ ਵਿਚ ਉਸ ਦੇ ਪੰਜਾਬੀ ਅਧਿਆਪਕ ਤ੍ਰਿਲੋਕ ਕਾਲੜਾ ਪੰਜਾਬੀ ਪੜ੍ਹਾਉਦਾ ਸੀ। ਉਹ ਵੀ ਉਸ ਦੀ ਪ੍ਰੇਰਨਾ ਸ਼ਕਤੀ ਬਣਿਆ। ਕੁਲਵਿੰਦਰ ਦੇ ਤਿੰਨ ਗ਼ਜ਼ਲ ਸੰਗ੍ਰਹਿ : ‘ਬਿਰਛਾਂ ਅੰਦਰ ਉੱਗੇ ਖੰਡਰ’, ‘ਨੀਲੀਆਂ ਲਾਟਾਂ ਦਾ ਸੇਕ’ ਅਤੇ ‘ਸ਼ਾਮ ਦੀ ਸ਼ਾਖ ’ਤੇ’ ਬਹੁਤ ਮੁੱਲਵਾਨ ਕਿਰਤਾਂ ਹਨ। ਤਿੰਨਾਂ ਪੁਸਤਕਾਂ ਦੇ ਪ੍ਰਕਾਸ਼ਕ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਹਨ। 
ਕੁਲਵਿੰਦਰ ਦੀ ਰਚਨਾ ਵਕਤ ਦੇ ਰੂਬਰੂ ਹਲਫ਼ੀਆ ਬਿਆਨ ਵਰਗੀ ਹੈ। ਉਸ ਦੀ ਕਾਵਿ ਸਿਰਜਣਾ ਨੂੰ ਖ਼ੁਦ ਮਾਣ ਲਵੋ।

- ਪ੍ਰੋ. ਗੁਰਭਜਨ ਗਿੱਲ

ਜਗਜੀਤ ਨੌਸ਼ਹਿਰਵੀ

ਜਨਰਲ ਸਕੱਤਰ

ਜਗਜੀਤ ਨੌਸ਼ਹਿਰਵੀ ਦਾ ਜਨਮ ਪੰਜਾਬ ਦੇ ਸਰਹੱਦੀ ਪਿੰਡ ਨੌਸ਼ਹਿਰਾ ਢਾਲਾ, ਜ਼ਿਲ੍ਹਾ ਅੰਮ੍ਰਿਤਸਰ (ਹੁਣ ਜ਼ਿਲ੍ਹਾ ਤਰਨਤਾਰਨ) ਵਿੱਚ ਹੋਇਆ।  ਜਗਜੀਤ ਨੇ ਪਿੰਡ ਤੋਂ ਹਾਈ ਸਕੂਲ ਕਰਕੇ, ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਇੰਜੀਨਿਅਰਿੰਗ ਦੀ ਵਿਧਿਆ ਹਾਸਲ ਕੀਤੀ।  1990 ਵਿੱਚ ਅਮਰੀਕਾ ਪਰਵਾਸ ਕਰਨ ਤੋਂ ਬਾਅਦ ਕੈਲੀਫ਼ੋਰਨੀਆ ਵਿੱਚ ਆਪਣੇ ਬੀਵੀ ਅਤੇ ਬੇਟੇ ਸਮੇਤ ਰਹਿ ਰਿਹਾ ਹੈ। ਉਹ ਪਿਛਲੇ 25 ਸਾਲ ਤੋਂ ਸਿਲੀਕਾਨ ਵੈਲੀ ਦੀ ਇਕ ਪ੍ਰਮੁੱਖ ਸੈਮੀਕੰਡਕਟਰ ਕੰਪਨੀ ਵਿੱਚ ਡਿਜ਼ਾਈਨ ਅਤੇ ਸਿਸਟਮ ਇੰਜੀਨਿਅਰਿੰਗ ਦੇ ਖੇਤਰ ਵਿੱਚ ਕੰਮ ਕਰਦਾ ਆ ਰਿਹਾ। ਉਸ ਦੀ ਕਵਿਤਾਵਾਂ ਅਤੇ ਗ਼ਜ਼ਲਾਂ ਦੀ ਕਿਤਾਬ ‘ਹਾਲ ਉਥਾਈਂ ਕਹੀਏ’ ਏਸੇ ਸਾਲ ਆਈ ਹੈ।

ਸੁਰਿੰਦਰ ਸਿੰਘ ਸੀਰਤ

ਮੀਤ ਪ੍ਰਧਾਨ

ਪ੍ਰੋ. ਸੁਰਿੰਦਰ ਸਿੰਘ ਸੀਰਤ ਬਹੁਪੱਖੀ ਪ੍ਰਵਿਰਤੀ ਦਾ ਲੇਖਕ ਹੈ ਜਿਸ ਨੇ ਉਪਨਿਆਸ, ਕਹਾਣੀ ਅਤੇ ਕਵਿਤਾ ਵਿੱਚ ਇਕ ਨਿੱਗਰ ਯੋਗਦਾਨ ਦਿੱਤਾ ਹੈ। ਆਪ ਦੀ ਪੰਜਾਬੀ ਗ਼ਜ਼ਲ ਸਮੁੱਚੀ ਪੰਜਾਬੀ ਗ਼ਜ਼ਲ ਦੀ ਪ੍ਰਾਪਤੀ ਵਜੋਂ ਇਕ ਦੇਣ ਹੈ।ਆਪ ਨੇ ਪਿੰਡ ਸੈਦਪੁਰਾ, ਪੁਲਵਾਮਾ, ਕਸ਼ਮੀਰ, ਭਾਰਤ ਵਿੱਖੇ ਸਤੰਬਰ 19,1947 ਵਿੱਚ ਸ. ਗੁਰਬਖਸ਼ ਸਿੰਘ ਆਹਲੂਵਾਲੀਆ ਦੇ ਗ੍ਰਹਿ ਵਿੱਖੇ ਜਨਮ ਧਾਰਿਆ। ਸੀਰਤ ਜੀ ਨੇ ਐਮ. ਐਸ . ਸੀ. ਫਿਜ਼ਿਕਸ ਦੀ ਪੋਸਟ ਗ੍ਰੈਜੁਏਟ ਡਿਗਰੀ 1968 ਵਿੱਚ ਪ੍ਰਾਪਤ ਕੀਤੀ ਅਤੇ ਭਾਰਤ ਦੀ ਯੂ.ਜੀ.ਸੀ ਸਕੀਮ ਅਧੀਨ ਜੰਮੂ-ਕਸ਼ਮੀਰ ਦੇ ਹਾਇਰ ਐਜੂਕੇਸ਼ਨ ਵਿਭਾਗ ਵਿੱਚ ਕਾਲਜ ਪ੍ਰੋਫੈਸਰ ਦੀ ਪਦਵੀ ਪ੍ਰਾਪਤ ਕੀਤੀ ਅਤੇ 20 ਸਾਲਾਂ ਬਾਅਦ ਵੋਲਨਟੇਰੀ ਰਿਟਾਇਰਮੈਂਟ ਲੈ ਕੇ ਨਵੰਬਰ 22, 1988 ਨੂੰ ਪਰਵਾਸ ਧਾਰਨ ਕੀਤਾ ਅਤੇ ਕੈਲੀਫੋਰਨੀਆ (ਯੂ.ਐਸ.ਏ) ਦੇ ਸ਼ਹਿਰੀ ਹੋ ਨਿਬੜੇ। ਪ੍ਰੋ. ਸੁਰਿੰਦਰ ਸਿੰਘ ਸੀਰਤ ਦੀ ਪਹਿਲੀ ਕਾਵਿ ਪੁਸਤਕ “ਛੱਲਾਂ” 1980 ਵਿੱਚ ਛਪੀ। ਫਿਰ 1985 ਵਿੱਚ ਕਾਵਿ ਸੰਗ੍ਰਹਿ “ਖ਼ਲਾਅ ‘ਚ ਟੰਗੇ ਹਰਫ਼”, 1986 ਵਿੱਚ ਨਾਵਲ “ਭਰਮ ਭੁਲਈਆਂ” ਅਤੇ 1990 ਵਿੱਚ ਨਿਰੋਲ ਗ਼ਜ਼ਲ ਸੰਗ੍ਰਹਿ “ਕਿਰਚਾਂ” ਉਹਨਾਂ ਦੇ ਜੰਮੂ-ਕਸ਼ਮੀਰ (ਭਾਰਤ) ਰਹਿੰਦਿਆਂ ਲਿੱਖੇ ਗਏ। ਇਹਨਾਂ ਵਿੱਚੋ ਪੁਸਤਕ “ਭਰਮ ਭੁਲਈਆਂ”ਅਤੇ “ਛੱਲਾਂ” ਨੂੰ ਜੇ-ਕੇ ਅਕਾਦਮੀ ਆਫ਼ ਆਰਟ, ਕਲਚਰ ਅਤੇ ਲੈਨਗਵੇਜਜ਼ ਵਲੋਂ ਸਨਮਾਨਿੱਤ ਕੀਤਾ ਗਿਆ। ਅਮਰੀਕਾ ਆ ਕੇ 1992 ਵਿੱਚ “ਪੰਜਾਬੀ ਸਾਹਿਤ ਸਭਾ, ਕੈਲੀਫ਼ੋਰਨੀਆਂ” ਦਾ ਨਿਰਮਾਣ (ਕੁਝ ਤਿੰਨ-ਚਾਰ ਸਾਥੀਆਂ ਨਾਲ) ਸਿਰੇ ਚਾੜ੍ਹਿਆ ਅਤੇ ਕੈਲੀਫ਼ੋਰਨੀਆ ਵਿੱਚ ਇਕ ਪੰਜਾਬੀ ਸਾਹਿਤ ਦੀ ਤਹਿਰੀਕ ਦਾ ਆਰੰਭ ਕੀਤਾ। ਮਗਰੋਂ ਇਸ ਸੰਸਥਾ ਦੇ ਵਿਕਾਸ ਅਧੀਨ “ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ” ਦੀ ਸਥਾਪਨਾ ਕੀਤੀ ਗਈ ਜਿਸ ਦੇ ਆਪ ਇਕ ਡਾਇਰੈਕਟਰ ਵਜੋਂ ਕਾਰਜਸ਼ੀਲ ਹਨ। ਉਨ੍ਹਾਂ ਨੇ ਕਾਵਿ-ਗ਼ਜ਼ਲ ਪੁਸਤਕ “ਕਿੱਕਰ ਕੰਡੇ”, 2002 ਵਿੱਚ ਨਿਰੋਲ ਗ਼ਜ਼ਲ ਸੰਗ੍ਰਹਿ “ਸੂਰਤ ਸੀਰਤ ਤੇ ਸਰਾਬ”, ਵ੍ਹਰਾ 2007 ਵਿੱਚ ਕਾਵਿ-ਗ਼ਜ਼ਲ ਸੰਗ੍ਰਹਿ “ਸੇਜ ਸੂਲੀ ਤੇ ਸਲੀਬ ”, 2014 ਵਿੱਚ ਗ਼ਜ਼ਲ ਸੰਗ੍ਰਹਿ “ਅਰੂਪੇ ਅਖਰਾਂ ਦਾ ਅਕਸ ”, ਵ੍ਹਰਾ 2018 ਵਿੱਚ ਨਾਵਲ “ਭਰਮ ਭੁਲਈਆਂ” ਦਾ ਐਡਿਟਿਡ ਐਡੀਸ਼ਨ ਅਤੇ ਵਰ੍ਹਾ 2022 ਵਿੱਚ ਕਹਾਣੀ ਸੰਗ੍ਰਹਿ “ਪੂਰਬ ਪੱਛਮ ਤੇ ਪਰਵਾਸ ” ਜਿਹੀਆਂ ਸਾਹਿਤਕ ਪੁਸਤਕਾਂ ਦਾ ਸਿਰਜਨ ਕੀਤਾ। ਵਰ੍ਹਾ 2017 ਵਿੱਚ ਪੁਸਤਕ “ਸੁਰਿੰਦਰ ਸੀਰਤ- ਸਿਰਜਣਾ ਤੇ ਸੰਵਾਦ” ਮਰਹੂਮ ਡਾ. ਦਰਿਆ (G N D U -Amritsar) ਨੇ ਸੰਪਾਦਿਤ ਕੀਤੀ ਜਿਸ ਦਾ ਅਧਾਰ 2014 ਵਿੱਚ ਜੰਮੂ ਯੂਨੀਵਰਸਿਟੀ ਵਿੱਖੇ ਕਰਾਈ ਗਈ ਦੋ ਰੋਜ਼ਾ ਵਿਚਾਰ ਗੋਸ਼ਟੀ ਤੇ ਨਿਰਭਰ ਹੈ। ਸੀਰਤ ਨੂੰ ਜਿੱਥੇ ਮੋਹਨ ਸਿੰਘ ਪੁਰਸਕਾਰ ਦੀ ਪ੍ਰਾਪਤੀ ਦੇ ਨਾਲ ਨਾਲ ਸਾਹਿਰ ਲੁਧਿਆਨਵੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ ਉੱਥੇ ਹੀ ਭਾਈ ਵੀਰ ਸਿੰਘ ਚੇਅਰ (ਪੰਜਾਬੀ ਯੂਨੀਵਰਸਿਟੀ ਪਟਿਆਲਾ), ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਚੰਡੀਗੜ੍ਹ ਯੂਨੀਵਰਸਿਟੀ ਅਤੇ ਜੰਮੂ ਯੂਨੀਵਰਸਿਟੀ ਤੋਂ ਸਨਮਾਨਿਤ ਕੀਤਾ ਗਿਆ ਹੈ। ਨਿਰੰਜਨ ਸਿੰਘ ਨਸਨੀਮ ਅਨੁਸਾਰ ਸੁਰਿੰਦਰ ਸੀਰਤ ਨੇ ਇਕ ਵਾਰ ਇਹ ਗੱਲ ਫਿਰ ਸਿੱਧ ਕਰ ਦਿੱਤੀ ਹੈ ਕਿ ਪੰਜਾਬੀ ਨਾਵਲ ਨਰੋਲ ਚੇਤਨਾ ਪ੍ਰਵਾਹ ਤਸਨੀਕ ਦਾ ਭਾਰ ਝੱਲ ਸਕਦਾ ਹੈ। ਓ.ਪੀ.ਸ਼ਰਮਾ ਸਾਰਥੀ ਸੀਰਤ ਨੂੰ ਅਰੂਪੇ ਅਕਸਾਂ ਦਾ ਚਿੱਤਰਕਾਰ ਵੱਜੋਂ ਸੰਗਿਆ ਦੇਂਦਾ ਹੈ। ਪ੍ਰਿੰਸੀਪਲ ਤਖ਼ਤ ਸਿੰਘ ਅਨੁਸਾਰ… ਨਿਰਸੰਦੇਹ ਸੀਰਤ ਦੀ ਗ਼ਜ਼ਲ ਨੇ ਸੰਪੂਰਨਤਾ ਦੀ ਮੰਜ਼ਿਲ ਵੱਲ ਬੜੀਆਂ ਲੰਮੀਆਂ ਪੁਲਾਂਘਾਂ ਪੁੱਟੀਆਂ ਹਨ।

ਡਾ. ਜਗਤਾਰ ਅਨੁਸਾਰ ਸੁਰਿੰਦਰ ਸੀਰਤ ਬਾਕਮਾਲ ਸ਼ਾਇਰ ਹੈ। ਉਸ ਦੇ ਸ਼ਿਅਰਾਂ ਵਿੱਚ ਤਾਜ਼ਗੀ ਹੈ। ਉਸ ਦੀ ਭਾਸ਼ਾ ਵਿੱਚ ਤਾਜ਼ਾ ਲਹੂ ਦੌੜ ਰਿਹਾ ਹੈ ਜੋ ਪ੍ਰਚਲਿਤ ਮੁਹਾਵਰੇ ਤੋਂ ਕਾਫੀ ਭਿੰਨ ਹੈ ਅਤੇ ਉਨ੍ਹਾਂ ਅਨੁਸਾਰ ਸੀਰਤ ਦੀ ਸ਼ਾਇਰੀ ਵਿੱਚ ਅਰੂਜ਼ ਹੈ, ਜੁਸਤਜੂ ਹੈ ਅਤੇ ਤਲਾਸ਼ ਹੈ। ਉਸ ਦੀ ਸ਼ਾਇਰੀ ਜਿੰਦਾ-ਓ-ਜਾਵੇਦ ਸ਼ਾਇਰੀ ਹੈ। ਸੀਰਤ ਦੀ ਸ਼ਾਇਰੀ ਸਾਰਥਕ ਹੈ। ਇਸ ਲਈ, ਉਹ ਚਿਰਾਂ ਤਕ ਜਿਊਂਦੀ ਰਹੇਗੀ। ਡਾ. ਜਮਾਲ ਹੋਸ਼ਿਆਰਪੁਰੀ ਦੀ ਅਰੂਜ਼ ਤੇ ਛਪੀ ਪੁਸਤਕ” ਤਫ਼ਹੀਮ-ਉਲ-ਅਰੂਜ਼ “ ਵਿੱਚ ਪੰਜਾਬੀ ਦਿਆਂ ਗ਼ਜ਼ਲ ਲਿਖਾਰੀਆਂ ਵਿੱਚ ਸੀਰਤ ਨੂੰ 8 ਬਹਿਰਾਂ ਵਿਚ ਸ਼ਾਮਲ ਕੀਤ ਹੈ ਜੋ ਸਭ ਤੋਂ ਜ਼ਿਆਦਾ ਹਨ । ਉੰਝ ਸੀਰਤ ਨੇ ਹੁਣ ਤਾਂਈ 11 ਬਹਿਰਾਂ ਵਿਚ ਗ਼ਜ਼ਲ ਰਸਾਈ ਕੀਤੀ ਹੈ।

ਚਰਨਜੀਤ ਸਿੰਘ ਪੰਨੂ

ਮੀਤ ਪ੍ਰਧਾਨ

ਅਮਰਜੀਤ ਕੌਰ ਪੰਨੂ

ਮੀਤ ਪ੍ਰਧਾਨ

ਅਮਰਜੀਤ ਕੌਰ ਪੰਨੂੰ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਨਿਰੰਤਰ ਲਿਖਣ ਵਾਲੀ ਕਹਾਣੀਕਾਰ ਅਤੇ ਨਾਵਲਕਾਰ ਹੈ। ਉਹ ਨਾਵਲ ਅੰਗਰੇਜ਼ੀ ਵਿਚ ਅਤੇ ਕਹਾਣੀਆਂ ਪੰਜਾਬੀ ਵਿਚ ਲਿਖਦੀ
ਹੈ। ਪੇਸ਼ੇ ਵਜੋਂ ਅਮਰਜੀਤ ਬਾਇਓ ਟੈਂਕ ਸਾਇੰਟਿਸਟ ਹੈ।
ਮਹਾਨ ਕਹਾਣੀਕਾਰ ਡਾ: ਵਰਿਆਮ ਸਿੰਘ ਸੰਧੂ ਜੀ ਨੇ ਅਮਰਜੀਤ ਦੇ ਕਹਾਣੀ ਸੰਗ੍ਰਿਹ ਸੁੱਚਾ ਗੁਲਾਬ ਬਾਰੇ ਲਿਖਿਆ ਹੈ, ਕਿ, "ਅਮਰਜੀਤ ਨੂੰ ਪਾਤਰਾਂ ਦੀ ਭਾਸ਼ਾ ਨੂੰ ਯਥਾਰਥਕ ਰੂਪ ਵਿਚ
ਵਰਤਣ ਦਾ ਹੁਨਰ ਆਉਂਦਾ ਹੈ। ਉਚਾਰਣੀ ਭਾਸ਼ਾ ਦਾ ਕਮਾਲ ਹੈ ਕਿ ਪਾਤਰ ਗੱਲਾਂ ਕਰਦੇ ਸਜਿੰਦ ਰੂਪ ਵਿਚ ਦਿਸਣ ਲੱਗ ਜਾਂਦੇ ਹਨ।" ਅੰਤ ਵਿਚ ਡਾ: ਵਰਿਆਮ ਸਿੰਘ ਸੰਧੂ ਜੀ ਲਿਖਦੇ ਹਨ- "ਕਈ
ਦਹਾਕੇ ਪਹਿਲਾਂ ਮਾਸਿਕ ਪੱਤਰ 'ਆਰਸੀ' ਵਿਚ ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ ਦੀ ਮਸ਼ਹੂਰੀ ਕਰਦਾ ਇਕ ਇਸ਼ਤਿਹਾਰ ਛਪਦਾ ਹੁੰਦਾ ਸੀ। ਮੈਂ ਉਸ ਇਸ਼ਤਿਹਾਰ ਦੀ ਇਬਾਰਤ ਵਿੱਚੋਂ ਕੇਵਲ
ਕਰਤਾਰ ਸਿੰਘ ਦੁੱਗਲ ਦੀ ਥਾਂ ਅਮਰਜੀਤ ਪੰਨੂੰ ਦਾ ਨਾਂ ਲਿਖ ਕੇ ਆਪਣੀ ਗੱਲ ਮੁਕਾ ਦਿੱਤੀ ਹੈ। ਜਾਦੂ ਉਹ ਜੋ ਸਿਰ ਚੜ੍ਹ ਬੋਲੇ, ਕਹਾਣੀ ਉਹ ਜਿਹੜੀ ਬਣ ਜਾਵੇ ਤੇ ਪੈ ਜਾਵੇ। ਤੇ ਅਮਰਜੀਤ ਪੰਨੂੰ ਨੂੰ
ਕਹਾਣੀ ਬਣਾਉਣੀ ਵੀ ਆਉਂਦੀ ਹੈ ਤੇ ਪਾਉਣੀ ਵੀ।”
ਅਦੀਬ ਸਮੁੰਦਰੋਂ ਪਾਰ ਦੇ ਕਾਲਮ ਵਿਚ ਉਸਨੂੰ "ਸੰਵੇਦਨਾ ਦੀ ਸਹਿਜ ਅਤੇ ਸੁਹਜਮਈ ਪੇਸ਼ਕਾਰ" ਆਖਿਆ ਗਿਆ ਹੈ।
ਸਰੀ ਤੋਂ ਗਜ਼ਲਕਾਰ ਰਾਜਵੰਤ ਰਾਜ ਨੇ ਅਮਰਜੀਤ ਪੰਨੂੰ ਦੀ ਕਹਾਣੀਆਂ ਦੀ ਕਿਤਾਬ ‘ਸੁੱਚਾ ਗੁਲਾਬ' ਬਾਰੇ ਲਿਖਿਆ ਹੈ- "ਗਜ਼ਲ ਮੰਚ ਸਰੀ ਦੀਆਂ ਗਤੀ ਵਿਧੀਆਂ ਕਾਰਨ ਇਹ ਕਿਤਾਬ ਛੇਤੀ
ਪੜ੍ਹੀ ਨਾ ਜਾ ਸਕੀ। ਫਿਰ ਜਦ ਪਿਛਲੇ ਦਿਨੀਂ ‘ਸੁੱਚਾ ਗੁਲਾਬ' ਦੀਆਂ ਕਹਾਣੀਆਂ ਪੜ੍ਹੀਆਂ ਤਾਂ ਪਛਤਾਵਾ ਹੋਇਆ ਕਿ ਇਹ ਕਿਤਾਬ ਪਹਿਲਾਂ ਕਿਉਂ ਨਾ ਪੜ੍ਹੀ। ਅਮਰਜੀਤ ਭੈਣ ਜੀ ਹੁਰੀਂ ਅਮਰੀਕਾ ਵਿਚ
ਵਿਗਿਆਨੀ ਹਨ। ਉਨ੍ਹਾਂ ਦੀਆਂ ਕਹਾਣੀਆਂ ਵਿਚ ਕਲਪਨਾ ਅਤੇ ਵਿਗਿਆਨ ਕਰਿੰਘੜੀ ਪਾ ਕੇ ਤੁਰਦੇ ਨਜ਼ਰ ਆਉਂਦੇ ਹਨ। ਕਹਾਣੀਕਾਰਾ ਦੀ ਕਹਾਣੀ ਕਹਿਣ ਦੀ ਅਦਾ ਲਾਹਜਵਾਬ ਹੈ । ਵਾਕ-
ਬਣਤਰ ਚੁਸਤ ਹੈ ਅਤੇ ਮੰਜ਼ਰਕਸ਼ੀ ਕਮਾਲ ਹੈ। ਕਹਾਣੀ ਪੜ੍ਹਦਿਆਂ ਤੁਸੀਂ ਪਾਤਰਾਂ 'ਚ ਰਲ ਜਾਂਦੇ ਹੋ ਅਤੇ ਉਨ੍ਹਾਂ ਦੇ ਦੁੱਖ-ਦਰਦ, ਤੁਹਾਡੇ ਬਣ ਜਾਂਦੇ ਹਨ।

ਪੰਜਾਬੀ ਕਿਤਾਬਾਂ-

● ਅਧੂਰੀਆਂ ਕਹਾਣੀਆਂ ਦੇ ਪਾਤਰ, (ਕਹਾਣੀ ਸੰਗ੍ਰਿਹ)
● ਸੁੱਚਾ ਗੁਲਾਬ, (ਕਹਾਣੀ ਸੰਗ੍ਰਿਹ)
● ਧਰਤ ਪਰਾਈ ਆਪਣੇ ਲੋਕ, (ਸਹਿ-ਸੰਪਾਦਿਤ ਕਹਾਣੀ ਸੰਗ੍ਰਿਹ)

ਸੁੱਚਾ ਗੁਲਾਬ ਕਹਾਣੀ ਸੰਗ੍ਰਿਹ ਉਤੇ ਪੰਜਾਬੀ ਯੂਨੀਵਰਸਟੀ ਰੀਜਨਲ ਸੈਂਟਰ ਬਠਿੰਡਾ ਦੀ ਵਿਦਿਆਰਥਣ ਨੇ MPhil ਦੀ ਡਿਗਰੀ ਹਾਸਲ ਕੀਤੀ ਹੈ।
ਕੁਝ ਕਹਾਣੀਆਂ ਹੇਠ ਲਿਖੇ ਸੰਪਾਦਿਤ ਸੰਗ੍ਰਿਹਾਂ ਵਿਚ ਛਪ ਚੁੱਕੀਆਂ ਹਨ।
ਇਕੱਤੀ ਨਗੀਨੇ,
ਮੇਰੀ ਧਰਤੀ ਮੇਰਾ ਅੰਬਰ,
ਕਾਸ਼ਨੀ ਦੁਪੱਟਾ,
ਸੁਪਨੇ ਤੇ ਸੰਤਾਪ,
ਉੱਤਰੀ ਅਮਰੀਕਾ ਦੀਆਂ ਕਹਾਣੀਆਂ ਔਰਤਾਂ ਦੀਆਂ ਕਲਮਾਂ ਤੋਂ।

ਇਸ ਤੋਂ ਇਲਾਵਾ ਕਈ ਕਹਾਣੀਆਂ ਨਾਗਮਣੀ, ਸਿਰਜਣਾ, ਪੰਜਾਬ ਟਾਈਮਜ਼ ਅਤੇ ਹੋਰ ਮੈਗਜ਼ੀਨਾਂ ਅਤੇ ਅਖਬਾਰਾਂ ਵਿਚ ਛਪ ਚੁਕੀਆਂ ਹਨ।

Novels and Stories in English-
● Splintered Waters: Tryst with Destiny, (novel).
● I Tell This Tale to the River, (novel), Grand prize winner, (CWC- Ann Fox award)
● The Fragrant Rose, (Story), Tales of Our Times, anthology GGN Khalsa College Ludhiana.

ਅਮਰਜੀਤ ਦੇ ਅੰਗਰੇਜ਼ੀ ਵਿਚ ਲਿਖੇ ਨਾਵਲ, I Tell This Tale to the River, ਨੂੰ Grand Prize, CWC- Ann Fox award ਮਿਲ ਚੁੱਕਾ ਹੈ।

Education-
● M.Sc Biological Sciences Punjabi University, Patiala, India.
● Biochemistry of Cancer, Rutgers University, New Jersey, USA
● Drug Law & Regulatory Affairs, San Diego State University, California, USA

Profession-
● Biology Lecturer Guru Nanak National College, Nakodar
● Research Teaching Specialist Rutgers University, New Jersey, USA
● Analytical Scientist Novartis Biopharma, California, USA
● Consultant Scientist Marin Biologics, Navato, California

Amarjit Kaur Pannu
2625 Carmelita way
Pinole, California, 94564 USA
amarjitpannu29@gmail.com
WhatsApp 1-510-759-4009

ਡਾ. ਸੁਖਵਿੰਦਰ ਕੰਬੋਜ

ਆਰਗਨਾਈਜ਼ਰ

ਲਾਜ ਨੀਲਮ ਸੈਣੀ

ਸਹਾਇਕ ਸਕੱਤਰ

ਗੁਲਸ਼ਨ ਦਿਆਲ

ਵਿੱਤ ਸਕੱਤਰ

ਹੋਰ ਕਾਰਜਕਾਰੀ ਮੈਂਬਰ

ਸੁਰਜੀਤ ਸਖੀ

ਸੁਰਜੀਤ ਸਖੀ ਪੰਜਾਬੀ ਕਾਵਿ-ਜਗਤ ਦੀ ਜਾਣੀ-ਪਛਾਣੀ ਸ਼ਾਇਰਾ ਹੈ। 1980 ਤੋਂ ਲੈ ਕੇ 1990-92 ਦੇ ਵਰ੍ਹਿਆਂ ਦੌਰਾਨ ਜੰਮੂ ਰੇਡੀਓ, ਜਲੰਧਰ ਦੂਰਦਰਸ਼ਨ, ਲਾਲ ਕਿਲ੍ਹੇ ਵਾਲੇ ਕਵੀ ਦਰਬਾਰ ਅਤੇ ਕੋਈ ਕੌਮੀ ਪੱਧਰ ਦੇ ਬਹੁ-ਭਾਸ਼ਾਈ ਕਵੀ ਸੰਮੇਲਨਾਂ ਵਿੱਚ ਉਸ ਦੀ ਲਗਾਤਾਰ ਸ਼ਮੂਲੀਅਤ ਉਸਦੀ ਪ੍ਰਤਿਭਾ ਦੀ ਗਵਾਹੀ ਹਨ।

ਸੁਰਜੀਤ ਸਖੀ ਦਾ ਜਨਮ, ਮਾਤਾ ਸ਼ਾਂਤੀ ਦੇਵੀ ਅਤੇ ਪਿਤਾ ਸ੍ਰ: ਬਲਦੇਵ ਸਿੰਘ ‘ਹਰਨਾਲ’ ਜੀ ਦੇ ਘਰ 28 ਸਿਤੰਬਰ 1948 ਨੂੰ ਹੋਇਆ ॥ ਉਸਦੇ ਨਾਨਕੇ ਅਤੇ ਦਾਦਕੇ ਦੋਵੇਂ ਪਰਿਵਾਰ ਸਾਹਿੱਤ ਦੇ ਨਾਲ-ਨਾਲ ਸੰਗੀਤ ਨਾਲ ਵੀ ਜੁੜੇ ਹੋਏ ਸਨ ਅਤੇ ਦੋਵੇਂ ਪਰਿਵਾਰ ਗੁਰਬਾਣੀ ਦਾ ਓਟ-ਆਸਰਾ ਲੈਕੇ ਚੱਲਣ ਵਾਲੇ ਸਨ। ਇਸ ਤਰ੍ਹਾਂ ਦੇ ਮਾਹੌਲ ਵਿੱਚ ਪਰਿਵਰਸ਼ ਹੋਣ ਕਾਰਨ ਸੁਰਜੀਤ ਸਖੀ ਦਾ ਕਵਿਤਾ ਵੱਲ ਰੁਝਾਨ ਹੋਣਾ ਕੁਦਰਤੀ ਸੀ ॥ ਆਪਣੀ ਕਵਿਤਾਵਾਂ ਗਾਕੇ ਪੇਸ਼ ਕਰਨਾ ਉਸਨੂੰ ਚੰਗਾ ਲੱਗਦਾ ਸੀ।

ਸੁਰਜੀਤ ਸਖੀ ਦੀਆਂ ਕਾਵਿ ਪੁਸਤਕਾਂ :

1. ਕਿਰਨਾਂ (ਕਵਿਤਾਵਾਂ, 1979)
2. ਅੰਗੂਠੇ ਦਾ ਨਿਸ਼ਾਨ (ਕਵਿਤਾਵਾਂ, 19984)
3. ਜਵਾਬੀ ਖਤ (ਕਵਿਤਾਵਾਂ, 1989)
4. ਮੈਂ ਸਿਕੰਦਰ ਨਹੀਂ, (ਗਜ਼ਲਾਂ, 2001)
5. ਧੁੰਦ, (ਗਜ਼ਲਾਂ, ਕਵਿਤਾਵਾਂ, ਗੀਤ, 2018)

ਚੋਣਵੀਂ ਪੰਜਾਬੀ ਕਵਿਤਾ ਬਾਰੇ ਲਿਖੀ ਉਸਦੀ ਵਾਰਤਕ ਦੀ ਪਹਿਲੀ ਪੁਸਤਕ “ਗੱਲ ਤਾਂ ਚਲਦੀ ਰਹੇ” ਹੁਣੇ-ਹੁਣੇ ਛਪ ਕੇ ਆਈ ਹੈ।

ਸੁਰਜੀਤ ਸਖੀ ਦੀ ਕਵਿਤਾ ਬਾਰੇ ਡਾ: ਅਤਰ ਸਿੰਘ ਜੀ ਲਿਖਦੇ ਹਨ :

ਸਖੀ ਦੀ ਕਵਿਤਾ ਦਾ ਮੀਰੀ ਗੁਣ ਜੋ ਮੈਨੂੰ ਲੱਭਿਆ ਹੈ, ਉਹ ਉਸ ਦੀ ਸਰਲਤਾ, ਸੁਭਾਵਿਕਤਾ ਅਤੇ ਰਵਾਨਗੀ ਏ। ਇਹ ਗੁਣ ਉਸ ਨੂੰ ਕਾਵਿ-ਚੇਟਕੀਆਂ ਦੇ ਬਹੁਤ ਨੇੜੇ ਕਰਦਾ ਏ। ਇਸ ਦਾ ਵੱਡਾ ਕਾਰਨ ਕਵਿੱਤਰੀ ਮਨ ਦੀ ਸਪਸ਼ਟਤਾ ਹੈ ॥ ਉਹ ਜੋ ਲਿਖਦੀ ਹੈ, ਸਿੱਧਾ, ਸਪਾਟ ਅਤੇ ਆਪ-ਮੁਹਾਰਾ ਏ ॥ ਇਸ ਲਈ ਜੇ ਮੈਂ ਕਹਾਂ ਕਿ ਉਹ ਕਵਿਤਾ ਕਹਿੰਦੀ ਏ, ਲਿਖਦੀ ਨਹੀਂ ਤਾਂ ਕੋਈ ਅੱਤ ਕਥਨੀ ਨਹੀਂ ਹੋਵੇਗੀ।

ਸੁਰਜੀਤ ਸਖੀ ਦੀ ਗਜ਼ਲ ਬਾਰੇ ਡਾ: ਜਗਤਾਰ ਨੇ ਲਿਖਿਆ ਹੈ :

ਸੁਰਜੀਤ ਸਖੀ ਦੀ ਜ਼ਾਤ ਤੋਂ ਕਾਇਨਾਤ ਤੱਕ ਫੈਲੀ ਹੋਈ ਸ਼ਾਇਰੀ 20 ਵੀਂ ਸਦੀ ਦੀ ਪ੍ਰਾਪਤੀ ਹੈ ॥ ਇਹ ਸ਼ਾਇਰੀ ਕਾਫ਼ੀ ਸਾਰੀ ਪੰਜਾਬੀ ਕਵਿਤਾ ਵਾਂਗ ਅਸੰਚ੍ਰਿਤ, ਸ਼ੋਰੀਲੀ ਦੇ ਬਿਰਤਾਂਤਿਕ ਨਹੀਂ, ਬਲਕਿ ਸ਼ਬਦਾਂ ਰਾਹੀਂ ਸਰਗੋਸ਼ੀਆਂ ਕਰ ਰਹੀ ਹੈ, ਨਾ ਇਸ ਦੇ ਵਿੱਚ ਅਕਾਅ ਹੈ, ਨਾ ਥਕਾਅ…….॥

ਤਾਰਾ ਸਾਗਰ

ਸੁਖਦੇਵ ਸਾਹਿਲ

ਐਸ਼

ਗਗਨਦੀਪ ਸਿੰਘ ਮਾਹਲ

Scroll to Top