ਹਰਜਿੰਦਰ ਕੰਗ


ਹਰਜਿੰਦਰ ਕੰਗ ਦਾ ਤਾਅਲੁੱਕ ਜਲੰਧਰ ਦੇ ਪਿੰਡ ਕੰਗ ਜਗੀਰ ਤੋਂ ਹੈ ਤੇ ਅੱਜ ਕੱਲ੍ਹ ਅਮਰੀਕਾ ਦੇ ਸ਼ਹਿਰ ਸੈਲਮਾ/ਫਰਿਜ਼ਨੋ ਵਿਚ ਵੱਸ ਰਹੇ ਨੇ। ਅੱਜ ਤੀਕ ਆਪ ਦੀ ਸ਼ਾਇਰੀ ਦੀਆਂ ਪੰਜ ਕਿਤਾਬਾਂ ‘ਠੀਕਰੀ ਪਹਿਰਾ’, ‘ਸਵਾਂਤੀ ਬੂੰਦ’, ‘ਚੁੱਪ ਦੇ ਟੁੱਕੜੇ’, ‘ਵੇਲ ਰੁਪਏ ਦੀ ਵੇਲ’, ਅਤੇ ‘ਆਪਾਂ ਦੋਵੇਂ ਰੁੱਸ ਬੈਠੇ’ ਛਪ ਚੁੱਕੀਆਂ ਹਨ। ਉਹ ਵਿਪਸਾਅ ਨਾਲ ਮੋਢੀ ਮੈਂਬਰਾਂ ਵਿੱਚੋਂ ਹਨ। ਆਪ ਪੰਜਾਬੀ ਦੇ ਨਾਮਵਰ ਗੀਤਕਾਰ ਹਨ ਜਿਹਨਾਂ ਦੇ ਬਹੁਤ ਸਾਰੇ ਮਕਬੂਲ ਗੀਤ ਪੰਜਾਬੀ ਗਾਇਕ ਹੰਸ ਰਾਜ ਹੰਸ, ਗਿੱਲ ਹਰਦੀਪ, ਸੁਖਦੇਵ ਸਾਹਿਲ, ਧਰਮਵੀਰ ਥਾਂਦੀ ਅਤੇ ਹੋਰ ਗਾਇਕਾਂ ਨੇ ਰਿਕਾਰਡ ਕਰਵਾਏ ਹਨ।