ਜਗਜੀਤ ਨੌਸ਼ਿਹਰਵੀ

ਜਗਜੀਤ ਨੌਸ਼ਹਿਰਵੀ ਦਾ ਜਨਮ ਪੰਜਾਬ ਦੇ ਸਰਹੱਦੀ ਪਿੰਡ ਨੌਸ਼ਹਿਰਾ ਢਾਲਾ, ਜ਼ਿਲ੍ਹਾ ਅੰਮ੍ਰਿਤਸਰ (ਹੁਣ ਜ਼ਿਲ੍ਹਾ ਤਰਨਤਾਰਨ) ਵਿੱਚ ਹੋਇਆ।  ਜਗਜੀਤ ਨੇ ਪਿੰਡ ਤੋਂ ਹਾਈ ਸਕੂਲ ਕਰਕੇ, ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਇੰਜੀਨਿਅਰਿੰਗ ਦੀ ਵਿਧਿਆ ਹਾਸਲ ਕੀਤੀ।  1990 ਵਿੱਚ ਅਮਰੀਕਾ ਪਰਵਾਸ ਕਰਨ ਤੋਂ ਬਾਅਦ ਕੈਲੀਫ਼ੋਰਨੀਆ ਵਿੱਚ ਆਪਣੇ ਬੀਵੀ ਅਤੇ ਬੇਟੇ ਸਮੇਤ ਰਹਿ ਰਿਹਾ ਹੈ। ਉਹ ਪਿਛਲੇ 25 ਸਾਲ ਤੋਂ ਸਿਲੀਕਾਨ ਵੈਲੀ ਦੀ ਇਕ ਪ੍ਰਮੁੱਖ ਸੈਮੀਕੰਡਕਟਰ ਕੰਪਨੀ ਵਿੱਚ ਡਿਜ਼ਾਈਨ ਅਤੇ ਸਿਸਟਮ ਇੰਜੀਨਿਅਰਿੰਗ ਦੇ ਖੇਤਰ ਵਿੱਚ ਕੰਮ ਕਰਦਾ ਆ ਰਿਹਾ। ਉਸ ਦੀ ਕਵਿਤਾਵਾਂ ਅਤੇ ਗ਼ਜ਼ਲਾਂ ਦੀ ਕਿਤਾਬ ‘ਹਾਲ ਉਥਾਈਂ ਕਹੀਏ’ ਏਸੇ ਸਾਲ ਆਈ ਹੈ।

Scroll to Top