ਅਮਰਜੀਤ ਕੌਰ ਪੰਨੂੰ


ਅਮਰਜੀਤ ਕੌਰ ਪੰਨੂੰ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਨਿਰੰਤਰ ਲਿਖਣ ਵਾਲੀ ਕਹਾਣੀਕਾਰ ਅਤੇ ਨਾਵਲਕਾਰ ਹੈ। ਉਹ ਨਾਵਲ ਅੰਗਰੇਜ਼ੀ ਵਿਚ ਅਤੇ ਕਹਾਣੀਆਂ ਪੰਜਾਬੀ ਵਿਚ ਲਿਖਦੀ
ਹੈ। ਪੇਸ਼ੇ ਵਜੋਂ ਅਮਰਜੀਤ ਬਾਇਓ ਟੈਂਕ ਸਾਇੰਟਿਸਟ ਹੈ।
ਮਹਾਨ ਕਹਾਣੀਕਾਰ ਡਾ: ਵਰਿਆਮ ਸਿੰਘ ਸੰਧੂ ਜੀ ਨੇ ਅਮਰਜੀਤ ਦੇ ਕਹਾਣੀ ਸੰਗ੍ਰਿਹ ਸੁੱਚਾ ਗੁਲਾਬ ਬਾਰੇ ਲਿਖਿਆ ਹੈ, ਕਿ, "ਅਮਰਜੀਤ ਨੂੰ ਪਾਤਰਾਂ ਦੀ ਭਾਸ਼ਾ ਨੂੰ ਯਥਾਰਥਕ ਰੂਪ ਵਿਚ
ਵਰਤਣ ਦਾ ਹੁਨਰ ਆਉਂਦਾ ਹੈ। ਉਚਾਰਣੀ ਭਾਸ਼ਾ ਦਾ ਕਮਾਲ ਹੈ ਕਿ ਪਾਤਰ ਗੱਲਾਂ ਕਰਦੇ ਸਜਿੰਦ ਰੂਪ ਵਿਚ ਦਿਸਣ ਲੱਗ ਜਾਂਦੇ ਹਨ।" ਅੰਤ ਵਿਚ ਡਾ: ਵਰਿਆਮ ਸਿੰਘ ਸੰਧੂ ਜੀ ਲਿਖਦੇ ਹਨ- "ਕਈ
ਦਹਾਕੇ ਪਹਿਲਾਂ ਮਾਸਿਕ ਪੱਤਰ 'ਆਰਸੀ' ਵਿਚ ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ ਦੀ ਮਸ਼ਹੂਰੀ ਕਰਦਾ ਇਕ ਇਸ਼ਤਿਹਾਰ ਛਪਦਾ ਹੁੰਦਾ ਸੀ। ਮੈਂ ਉਸ ਇਸ਼ਤਿਹਾਰ ਦੀ ਇਬਾਰਤ ਵਿੱਚੋਂ ਕੇਵਲ
ਕਰਤਾਰ ਸਿੰਘ ਦੁੱਗਲ ਦੀ ਥਾਂ ਅਮਰਜੀਤ ਪੰਨੂੰ ਦਾ ਨਾਂ ਲਿਖ ਕੇ ਆਪਣੀ ਗੱਲ ਮੁਕਾ ਦਿੱਤੀ ਹੈ। ਜਾਦੂ ਉਹ ਜੋ ਸਿਰ ਚੜ੍ਹ ਬੋਲੇ, ਕਹਾਣੀ ਉਹ ਜਿਹੜੀ ਬਣ ਜਾਵੇ ਤੇ ਪੈ ਜਾਵੇ। ਤੇ ਅਮਰਜੀਤ ਪੰਨੂੰ ਨੂੰ
ਕਹਾਣੀ ਬਣਾਉਣੀ ਵੀ ਆਉਂਦੀ ਹੈ ਤੇ ਪਾਉਣੀ ਵੀ।”
ਅਦੀਬ ਸਮੁੰਦਰੋਂ ਪਾਰ ਦੇ ਕਾਲਮ ਵਿਚ ਉਸਨੂੰ "ਸੰਵੇਦਨਾ ਦੀ ਸਹਿਜ ਅਤੇ ਸੁਹਜਮਈ ਪੇਸ਼ਕਾਰ" ਆਖਿਆ ਗਿਆ ਹੈ।
ਸਰੀ ਤੋਂ ਗਜ਼ਲਕਾਰ ਰਾਜਵੰਤ ਰਾਜ ਨੇ ਅਮਰਜੀਤ ਪੰਨੂੰ ਦੀ ਕਹਾਣੀਆਂ ਦੀ ਕਿਤਾਬ ‘ਸੁੱਚਾ ਗੁਲਾਬ' ਬਾਰੇ ਲਿਖਿਆ ਹੈ- "ਗਜ਼ਲ ਮੰਚ ਸਰੀ ਦੀਆਂ ਗਤੀ ਵਿਧੀਆਂ ਕਾਰਨ ਇਹ ਕਿਤਾਬ ਛੇਤੀ
ਪੜ੍ਹੀ ਨਾ ਜਾ ਸਕੀ। ਫਿਰ ਜਦ ਪਿਛਲੇ ਦਿਨੀਂ ‘ਸੁੱਚਾ ਗੁਲਾਬ' ਦੀਆਂ ਕਹਾਣੀਆਂ ਪੜ੍ਹੀਆਂ ਤਾਂ ਪਛਤਾਵਾ ਹੋਇਆ ਕਿ ਇਹ ਕਿਤਾਬ ਪਹਿਲਾਂ ਕਿਉਂ ਨਾ ਪੜ੍ਹੀ। ਅਮਰਜੀਤ ਭੈਣ ਜੀ ਹੁਰੀਂ ਅਮਰੀਕਾ ਵਿਚ
ਵਿਗਿਆਨੀ ਹਨ। ਉਨ੍ਹਾਂ ਦੀਆਂ ਕਹਾਣੀਆਂ ਵਿਚ ਕਲਪਨਾ ਅਤੇ ਵਿਗਿਆਨ ਕਰਿੰਘੜੀ ਪਾ ਕੇ ਤੁਰਦੇ ਨਜ਼ਰ ਆਉਂਦੇ ਹਨ। ਕਹਾਣੀਕਾਰਾ ਦੀ ਕਹਾਣੀ ਕਹਿਣ ਦੀ ਅਦਾ ਲਾਹਜਵਾਬ ਹੈ । ਵਾਕ-
ਬਣਤਰ ਚੁਸਤ ਹੈ ਅਤੇ ਮੰਜ਼ਰਕਸ਼ੀ ਕਮਾਲ ਹੈ। ਕਹਾਣੀ ਪੜ੍ਹਦਿਆਂ ਤੁਸੀਂ ਪਾਤਰਾਂ 'ਚ ਰਲ ਜਾਂਦੇ ਹੋ ਅਤੇ ਉਨ੍ਹਾਂ ਦੇ ਦੁੱਖ-ਦਰਦ, ਤੁਹਾਡੇ ਬਣ ਜਾਂਦੇ ਹਨ।
ਪੰਜਾਬੀ ਕਿਤਾਬਾਂ-
● ਅਧੂਰੀਆਂ ਕਹਾਣੀਆਂ ਦੇ ਪਾਤਰ, (ਕਹਾਣੀ ਸੰਗ੍ਰਿਹ)
● ਸੁੱਚਾ ਗੁਲਾਬ, (ਕਹਾਣੀ ਸੰਗ੍ਰਿਹ)
● ਧਰਤ ਪਰਾਈ ਆਪਣੇ ਲੋਕ, (ਸਹਿ-ਸੰਪਾਦਿਤ ਕਹਾਣੀ ਸੰਗ੍ਰਿਹ)
ਸੁੱਚਾ ਗੁਲਾਬ ਕਹਾਣੀ ਸੰਗ੍ਰਿਹ ਉਤੇ ਪੰਜਾਬੀ ਯੂਨੀਵਰਸਟੀ ਰੀਜਨਲ ਸੈਂਟਰ ਬਠਿੰਡਾ ਦੀ ਵਿਦਿਆਰਥਣ ਨੇ MPhil ਦੀ ਡਿਗਰੀ ਹਾਸਲ ਕੀਤੀ ਹੈ।
ਕੁਝ ਕਹਾਣੀਆਂ ਹੇਠ ਲਿਖੇ ਸੰਪਾਦਿਤ ਸੰਗ੍ਰਿਹਾਂ ਵਿਚ ਛਪ ਚੁੱਕੀਆਂ ਹਨ।
ਇਕੱਤੀ ਨਗੀਨੇ,
ਮੇਰੀ ਧਰਤੀ ਮੇਰਾ ਅੰਬਰ,
ਕਾਸ਼ਨੀ ਦੁਪੱਟਾ,
ਸੁਪਨੇ ਤੇ ਸੰਤਾਪ,
ਉੱਤਰੀ ਅਮਰੀਕਾ ਦੀਆਂ ਕਹਾਣੀਆਂ ਔਰਤਾਂ ਦੀਆਂ ਕਲਮਾਂ ਤੋਂ।
ਇਸ ਤੋਂ ਇਲਾਵਾ ਕਈ ਕਹਾਣੀਆਂ ਨਾਗਮਣੀ, ਸਿਰਜਣਾ, ਪੰਜਾਬ ਟਾਈਮਜ਼ ਅਤੇ ਹੋਰ ਮੈਗਜ਼ੀਨਾਂ ਅਤੇ ਅਖਬਾਰਾਂ ਵਿਚ ਛਪ ਚੁਕੀਆਂ ਹਨ।
Novels and Stories in English-
● Splintered Waters: Tryst with Destiny, (novel).
● I Tell This Tale to the River, (novel), Grand prize winner, (CWC- Ann Fox award)
● The Fragrant Rose, (Story), Tales of Our Times, anthology GGN Khalsa College Ludhiana.
ਅਮਰਜੀਤ ਦੇ ਅੰਗਰੇਜ਼ੀ ਵਿਚ ਲਿਖੇ ਨਾਵਲ, I Tell This Tale to the River, ਨੂੰ Grand Prize, CWC- Ann Fox award ਮਿਲ ਚੁੱਕਾ ਹੈ।
Education-
● M.Sc Biological Sciences Punjabi University, Patiala, India.
● Biochemistry of Cancer, Rutgers University, New Jersey, USA
● Drug Law & Regulatory Affairs, San Diego State University, California, USA
Profession-
● Biology Lecturer Guru Nanak National College, Nakodar
● Research Teaching Specialist Rutgers University, New Jersey, USA
● Analytical Scientist Novartis Biopharma, California, USA
● Consultant Scientist Marin Biologics, Navato, California
Amarjit Kaur Pannu
2625 Carmelita way
Pinole, California, 94564 USA
amarjitpannu29@gmail.com
WhatsApp 1-510-759-4009